ਧੰਨ ਧੰਨ ਸ਼੍ਰੀ ਸ਼੍ਰੀ 108 ਬਾਬਾ ਸ਼੍ਰੀ ਚੰਦ ਜੀ ਦਾ 527ਵਾਂ ਜਨਮ ਦਿਨ, 13, 14, 15 ਸਤੰਬਰ 2021 (ਸੋਮਵਾਰ, ਮੰਗਲਵਾਰ, ਬੁਧਵਾਰ) ਨੂੰ ਡੇਰਾ ਦੁੱਖ ਭੰਜਨ ਸਾਹਿਬ, ਸ਼੍ਰੀ ਚੰਦਰ ਨਗਰ, ਰੋਮਾਣਾ ਅਲਬੇਲ ਸਿੰਘ, ਫਰੀਦਕੋਟ ਵਿਖੇ, ਗੁਰੂ ਸੁਆਮੀ ਕ੍ਰਿਸ਼ਨਾ ਨੰਦ ਸ਼ਾਸਤਰੀ ਜੀ, ਸੰਤ ਬਾਬਾ ਸੁਖਬੀਰ ਦਾਸ ਜੀ ਅਤੇ ਸੰਤ ਬਾਬਾ ਜਸਵਿੰਦਰ ਦਾਸ ਜੀ ਦੀ ਰਹਿਨਮਾਈ ਹੇਠ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਜਿਸ ਵਿੱਚ ਆਪ ਜੀ ਦੀ ਹਾਜ਼ਰੀ ਅਤੀ ਜ਼ਰੂਰੀ ਸਮਝੀ ਜਾਂਦੀ ਹੈ ਸੋ ਆਪ ਜੀ ਪਰਿਵਾਰ ਅਤੇ ਸੰਤ ਮੰਡਲੀ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।