ਧੰਨ ਧੰਨ ਸ਼੍ਰੀ ਸ਼੍ਰੀ 108 ਬਾਬਾ ਸ਼੍ਰੀ ਚੰਦ ਜੀ, ਡੇਰਾ ਦੁੱਖ ਭੰਜਨ ਸਾਹਿਬ ਉਦਾਸੀਨ ਆਸ਼ਰਮ ਪੰਚਾਇਤੀ ਬੜਾ ਅਖਾੜਾ ਉੱਤਰ ਪੰਗਤ ਨਾਲ ਸਬੰਧਤ ਹੈ। । ਡੇਰਾ ਦੁੱਖ ਭੰਜਨ ਸਾਹਿਬ ਇਕ ਪਵਿੱਤਰ ਅਸਥਾਨ ਹੈ। ਇਸ ਦੀ ਸਥਾਪਨਾ 2001 ਵਿਚ ਸੰਤ ਬਾਬਾ ਸੁਖਬੀਰ ਦਾਸ ਜੀ ਦੀ ਅਗਵਾਈ ਵਿਚ ਕੀਤੀ ਗਈ ਸੀ। ਇਹ ਜੈਤੋ ਰੋਡ 'ਤੇ ਰੋਮਾਣਾ ਅਲਬੇਲ ਸਿੰਘ ਵਿਖੇ ਸਥਿਤ ਹੈ । ਇਹ ਜੈਤੋ ਤੋਂ ਲਗਭਗ 8 ਕਿਲੋਮੀਟਰ ਅਤੇ ਕੋਟਕਪੂਰਾ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਡੇਰਾ ਦੁੱਖ ਭੰਜਨ ਸਾਹਿਬ ਵਿਚ 29, 30, 31 ਭਾਦੋਂ ਨੂੰ ਹਰ ਸਾਲ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।
ਹਰ ਪੂਰਨਮਾ, ਹਰ ਅਮਾਵਸ (ਮੱਸਿਆ) ਅਤੇ ਹਰ ਐਤਵਾਰ ਨੂੰ ਭਜਨ ਸਿਮਰਨ ਹੁੰਦਾ ਹੈ। ਹਰ ਐਤਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ। ਦੀਵਾਲੀ ਵਾਲੇ ਦਿਨ ਕੌਤਰੀ ਲੜੀ ਦਾ ਅਖੰਡ ਪਾਠ ਆਰੰਭ ਕੀਤਾ ਜਾਂਦਾ ਹੈ। ਸਾਲ ਦੀ ਹਰ 1 ਜਨਵਰੀ ਨੂੰ ਇੱਥੇ ਸ਼ਨੀ ਦੇਵਤੇ ਦੀ ਪੂਜਾ ਹੁੰਦੀ ਹੈ। ਹਰ ਅਮਾਵਸ (ਮੱਸਿਆ) ਨੂੰ ਹਵਨ ਹੁੰਦਾ ਹੈ।
ਡੇਰਾ ਦੁੱਖ ਭੰਜਨ ਸਾਹਿਬ ਵਿਚ ਕਾਰ ਸੇਵਾ ਚੱਲ ਰਹੀ ਹੈ ਅਤੇ “ਗੁਰੂ ਕਾ ਲੰਗਰ” ਸੇਵਾ 24 ਘੰਟੇ ਚੱਲਦੀ ਹੈ। ਦਾਨ ਕਰਨ ਲਈ:- ਡੇਰਾ ਦੁੱਖ ਭੰਜਨ ਸਾਹਿਬ ਸੁਸਾਇਟੀ ਸ਼੍ਰੀ ਚੰਦਰ ਨਗਰ, ਰੋਮਾਣਾ ਅਲਬੇਲ ਸਿੰਘ, ਫਰੀਦਕੋਟ - 151204
ਡੇਰਾ ਦੁੱਖ ਭੰਜਨ ਸਾਹਿਬ ਵਿੱਚ "ਗਊਸੇਵਾ" ਚੱਲ ਰਹੀ ਹੈ ਅਤੇ ਅਸੀਂ 308+ ਜਾਨਵਰਾਂ ਦੀ ਸਾਂਭ ਸੰਭਾਲ ਮਾਂ-ਪਿਓ ਵਾਂਗ ਕਰਦੇ ਹਾਂ। ਗਊਆਂ ਨੂੰ ਭੋਜਨ ਦੇਣ ਲਈ ਹਰਾ ਚਾਰਾ, ਗੁੜ, ਸਵਾਮਣੀ, ਰਾਮ ਰੋਟੀ ਅਤੇ ਗੋਪਾਲ ਲੱਡੂ ਆਦਿ ਦਾ ਉਚਿਤ ਪ੍ਰਬੰਧ ਹੈ। ਇਸ ਲਈ ਸੇਵਾ ਵਿੱਚ ਹਿੱਸਾ ਪਾਉਣ ਲਈ ਡੇਰਾ ਦੁੱਖ ਭੰਜਨ ਸਾਹਿਬ ਸ਼੍ਰੀ ਚੰਦਰ ਨਗਰ, ਰੋਮਾਣਾ ਅਲਬੇਲ ਸਿੰਘ, ਫਰੀਦਕੋਟ - 151204 ਵਿਖੇ ਬਾਬਾ ਸ਼੍ਰੀ ਚੰਦਰ ਗਊਸ਼ਾਲਾ ਕਮੇਟੀ ਨੂੰ ਸਹਿਯੋਗ ਦਿਉ।
ਸੰਤ ਬਾਬਾ ਸੁਖਬੀਰ ਦਾਸ ਜੀ ਅਤੇ ਬਾਬਾ ਜਸਵਿੰਦਰ ਦਾਸ ਜੀ ਦੀ ਅਗਵਾਈ ਵਿੱਚ ਸ਼੍ਰੀ ਚੰਦਰ ਨਗਰ ਵਿਖੇ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। 31 ਭਾਦੋਂ ਨੂੰ ਇੱਥੇ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਇਸਦਾ ਉਦੇਸ਼ ਲੋਕਾਂ ਦੀ ਸਿਹਤ ਨੂੰ ਕਾਇਮ ਰੱਖਣ ਅਤੇ ਬਣਾਈ ਰੱਖਣ ਵਿੱਚ ਸਹਾਇਤਾ ਕਰਨਾ ਹੈ। ਡੇਰਾ ਦੁੱਖ ਭੰਜਨ ਸਾਹਿਬ ਵਿਖੇ ਰੁੱਖ ਲਗਾਉ ਅਭਿਆਨ ਚਲ ਰਿਹਾ ਹੈ। ਡੇਰਾ ਸ਼੍ਰੀ ਚੰਦਰ ਨਗਰ ਵਿਖੇ ਦਰੱਖਤ ਲਗਾਏ ਅਤੇ ਸੰਗਤ ਨੂੰ ਦਰੱਖਤ ਵੀਂ ਵੰਡੇ ਜਾਂਦੇ ਹਨ।