ਦਰਬਾਰ ਸਾਹਿਬ ਦੀ ਸਥਾਪਨਾ 2001 ਵਿੱਚ ਡੇਰਾ ਦੁੱਖ ਭੰਜਨ ਸਾਹਿਬ ਸ਼੍ਰੀ ਚੰਦਰ ਨਗਰ ਵਿਖੇ ਕੀਤੀ ਗਈ। ਇਹ 2005 ਵਿੱਚ ਸੰਪੂਰਨ ਹੋਇਆ। ਦਰਬਾਰ ਸਾਹਿਬ ਵਿੱਚ ਹਰ ਐਤਵਾਰ ਨੂੰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ। ਕੌਤਰੀ ਲੜੀ ਦਾ ਅਖੰਡ ਪਾਠ ਹਰ ਸਾਲ ਦੀਵਾਲੀ ਦੇ ਦਿਨ ਸ਼ੁਰੂ ਹੁੰਦਾ ਹੈ। 2001 ਵਿਚ ਸੰਤ ਬਾਬਾ ਸੁਖਬੀਰ ਦਾਸ ਜੀ ਦੀ ਅਗਵਾਈ ਵਿਚ ਕੌਤਰੀ ਲੜੀ ਅਖੰਡ ਪਾਠ ਦੀ ਸ਼ੁਰੂਆਤ ਕੀਤੀ ਗਈ। ਹਰ ਪੂਰਨਮਾ, ਅਮਾਵਾਸ (ਮੱਸਿਆ) ਅਤੇ ਐਤਵਾਰ ਨੂੰ ਦਰਬਾਰ ਸਾਹਿਬ ਵਿਖੇ ਭਜਨ ਸਿਮਰਨ ਕੀਤਾ ਜਾਂਦਾ ਹੈ।